ਚੰਡੀਗੜ- ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ ਚੰਡੀਗੜ ਇਕਾਈ ਦੀ ਮੀਟਿੰਗ ਸ਼੍ਰੀ ਦਰਸ਼ਨ ਕੁਮਾਰ ਬੰਗਾ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀ ਕਮਿਊਨਿਟੀ ਸੈਂਟਰ ਸੈਕਟਰ 11 ਚੰਡੀਗੜ ਵਿੱਚ ਹੋਈ ਜਿਸ ਵਿੱਚ 120 ਮੈਂਬਰਾਂ ਨੇ ਹਿੱਸਾ ਲਿਆ ਇਸ ਵਿੱਚ ਪੈਨਸ਼ਨਾਂ ਦੀ ਰਵੀਜ਼ਨ ਦੇ ਏ ਜੀ ਆਫ਼ਿਸ ਵਿੱਚ ਵਿਲੰਮਬਤ ਪਏ ਕੇਸਾਂ ਦਾ ਨਿਪਟਾਰਾ ਜੰਗੀ ਪੱਧਰ ਤੇ ਕਰਵਾਉਣ ਲਈ ਪ੍ਰਧਾਨ ਪੈਨਸ਼ਨਰਜ ਪੰਜਾਬ ਨੂੰ ਏ ਜੀ ਦਫਤਰ ਨਾਲ ਰਾਫਤਾ ਕਰਨ ਲਈ ਵਿਚਾਰ ਕੀਤਾ ਗਿਆ ਅਤੇ ਮੈਂਬਰਾਂ ਨੂੰ ਚੰਡੀਗੜ ਇਕਾਈ ਦੇ ਚੋਣਾਂ ਸੰਬੰਧੀ ਸੂਚਿਤ ਕੀਤਾ ਗਿਆ ਕਿ ਮਿਤੀ 15/12/2022 ਨੂੰ 10:30 ਤੋਂ 12 ਵਜੇ ਤੱਕ ਨਾਮਜਦਗੀ ਫਾਰਮ ਭਰੇ ਜਾਣਗੇ 12 ਵਜੇ ਤੋਂ 12-30 ਵਜੇ ਤੱਕ ਨਾਮਜਦਗੀ ਫਾਰਮ ਵਾਪਿਸ ਲਏ ਜਾਣਗੇ । ਜੋ ਸਹਿਮਤੀ ਨਾ ਬਈ ਤਾਂ ਮਿਤੀ 22/12/2022 ਨੂੰ 10 ਵਜੇ ਤੋਂ 3 ਵਜੇ ਤੱਕ ਡੀ ਐਸ ਪੀ ਪਰਮਜੀਤ ਸਿੰਘ ਰਿਟਾਇਰਡ ਮੈਂਬਰ ਖੰਨਾ (ਅਬਜਰਵਰ)ਅਤੇ ਡੀ ਐਸ ਪੀ ਸ਼੍ਰੀ ਸੋਹਨ ਲਾਲ ਸੰਧੂ ਰਿਟਾਇਰਡ (ਰਿਟਰਨਿੰਗ ਅਫਸਰ) ਜਿਲੇ ਪ੍ਰਧਾਨ ਰੋਪੜ ਜੀ ਦੀ ਪ੍ਰਧਾਨਗੀ ਹੇਠ ਚੋਣ ਹੋਵੇਗੀ,ਨਵੇਂ ਮੈਂਬਰ ਮਿਤੀ 12.12.2022 ਸ਼ਾਮ 5 ਵਜੇ ਤੱਕ ਬਣਾ ਕੇ ਫਾਰਮ ਪ੍ਰਧਾਨ ਚੰਡੀਗੜ ਯੂਨਿਟ ਨੂੰ ਸੌਂਪੇ ਜਾਣਗੇ। ਮੀਟਿੰਗ ਵਿੱਚ ਪ੍ਰਧਾਨ ਦਰਸ਼ਨ ਕੁਮਾਰ ਬੰਗਾ ਨੇ ਦੋ ਸਾਲ ਦੇ ਆਪਣੀ ਟੀਮ ਦੇ ਕਾਰਜਕਾਲ ਦੌਰਾਨ ਹੋਏ ਇਸ ਸੰਸਥਾ ਦੇ ਤਲਾਈ ਦੇ ਕੰਮਾਂ ਦੀ ਕਾਰਗੁਜਾਰੀ ਬਾਰੇ ਬਿਆਨ ਕਰਦੇ ਹੋਏ ਦੱਸਿਆ।
ਇੱਕ ਰੰਗਦਾਰ ਟੈਲੀਫੋਨ ਡਾਇਰੈਕਟਰ ਦੀ ਛਪਾਈ 15 ਅਗਸਤ 2022, ਵੲਮਹਾਂਉਤਸਵ ਤੇ ਦੀਵਾਲੀ ਮਨਾਉਣਾ, ਯੋਗਾ ਦੇ ਲਾਭ, ਡਾਕਟਰ ਅਤੇ ਕੋਟਿਕ ਮਹਿੰਦਰਾ ਦੁਆਰਾ ਜਾਣਕਾਰੀ ਉੱਤੇ ਲੈਕਚਰ, ਬਿਮਾਰ ਮੈਂਬਰਾਂ ਦਾ ਵੈਲਫੇਅਰ ਨਿਜੀ ਤੌਰ ਤੇ ਪਤਾ ਕਰਨਾ ਸੰਸਥਾ ਦਾ ਕੰਮ ਦਾ ਨਵੀਨੀਕਰਨ ਅਤੇ ਹਰੇਕ ਮੈਂਬਰ ਨੂੰ ਬਿਨਾਂ ਕਿਸੇ ਦੇਰੀ ਤੋਂ ਵਟਸਐਪ ਰਾਹੀਂ ਪੈਨਸ਼ਨਰਜ ਵੈਲਫੇਅਰ ਸੰਬੰਧਤ ਜਾਣਕਾਰੀ ਮੁਹੱਈਆ ਕਰਵਾਉਣਾ ਆਦਿ। ਮੀਟਿੰਗ ਵਿੱਚ ਮੈਂਬਰਾਂ ਨੇ ਗੀਤਾਂ ਦੁਆਰਾ ਮਨੋਰੰਜਨ ਕਰਵਾਇਆ। ਆਖਿਰ ਵਿੱਚ ਪ੍ਰਧਾਨ ਦੁਆਰਾ ਆਏ ਸਾਰੇ ਮੈਂਬਰਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਕੋਈ ਮੈਂਬਰਾਂ ਅੱਗੇ ਆਕੇ ਇਸ ਟੀਮ ਤੋਂ ਹੋਰ ਚੰਗਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਸੰਸਥਾ ਦੀ ਵਾਗਡੋਰ ਸੰਭਾਲ ਸਕਦਾ ਹੈ