ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਐਡੀਲੇਡ ਓਵਲ ‘ਚ ਖੇਡਿਆ ਗਿਆ। ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਬਿਨਾ ਕੋਈ ਵਿਕਟ ਗੁਆਏ 16 ਓਵਰਾਂ ‘ਚ 170 ਦੌੜਾਂ ਬਣਾਈਆਂ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਗਲੈਂਡ ਵਲੋਂ ਜੋਸ ਬਟਲਰ ਨੇ 80 ਦੌੜਾਂ ਤੇ ਐਲੇਕਸ ਹੇਲਸ ਵਲੋਂ 86 ਦੌੜਾਂ ਦੀ ਬਦੌਲਤ ਭਾਰਤ ਨੂੰ ਹਰਾਉਣ ‘ਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਇੰਗਲੈਂਡ ਹੁਣ ਟੀ20 ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜ ਗਿਆ ਹੈ ਤੇ ਭਾਰਤ ਦਾ ਇਸ ਵਿਸ਼ਵ ਕੱਪ ‘ਚ ਸਫਰ ਖਤਮ ਹੋ ਗਿਆ ਹੈ।
Related Posts
ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ’ਚ ਹਾਰੀ, ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ
ਟੋਕੀਓ, 4 ਅਗਸਤ (ਦਲਜੀਤ ਸਿੰਘ)- ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਬੁੱਧਵਾਰ ਨੂੰ ਇੱਥੇ ਮਹਿਲਾ ਵੈਲਟਰਵੇਟ ਵਰਗ (69 ਕਿਲੋਗ੍ਰਾਮ)…
’11 ਸਾਲਾਂ ਦਾ ਇੰਤਜ਼ਾਰ ਖਤਮ’: ਉਤਸ਼ਾਹੀ ਪ੍ਰਸ਼ੰਸਕਾਂ ਨੇ ਪਹੁੰਚਣ ‘ਤੇ T20 ਚੈਂਪੀਅਨਜ਼ ਦਾ ਖੁਸ਼ੀ ਨਾਲ ਸਵਾਗਤ ਕੀਤਾ
ਨਵੀਂ ਦਿੱਲੀ, ਜੇਤੂ ਭਾਰਤੀ ਕ੍ਰਿਕੇਟ ਟੀਮ ਵੀਰਵਾਰ ਨੂੰ ਸ਼ਾਨਦਾਰ ਸਵਾਗਤ ਲਈ ਘਰ ਪਰਤ ਆਈ, ਕਿਉਂਕਿ ਸੈਂਕੜੇ ਪ੍ਰਸ਼ੰਸਕਾਂ ਨੇ ਆਪਣੇ ਨਾਇਕਾਂ…
IND A vs AUS A: ਕੋਚ ਗੰਭੀਰ ਦੀ ਵਧੀ ਸਿਰਦਰਦੀ!
ਨਵੀਂ ਦਿੱਲੀ : ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸੀਬਤਾਂ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੀਆਂ ਹਨ। ਭਾਰਤ…