ਚੰਡੀਗੜ੍ਹ- ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਪਹਿਲੀ ਵੰਦੇ ਭਾਰਤ ਟਰੇਨ ਮਿਲ ਗਈ ਹੈ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਊਨਾ ਅਤੇ ਦਿੱਲੀ ਦਾ ਸਫ਼ਰ ਵੀ ਘੱਟ ਜਾਵੇਗਾ। ਚੰਡੀਗੜ੍ਹ ਤੋਂ ਅੰਦੌਰਾ-ਅੰਬ ਤੱਕ ਦਾ ਕਰੀਬ 150 ਕਿਲੋਮੀਟਰ ਦਾ ਸਫ਼ਰ ਸਿਰਫ 2 ਘੰਟੇ 20 ਮਿੰਟ ‘ਚ ਪੂਰਾ ਕੀਤਾ ਜਾਵੇਗਾ। ਪਹਿਲਾਂ ਐਕਸਪ੍ਰੈੱਸ ਟਰੇਨ 3 ਘੰਟੇ ਲੈਂਦੀ ਸੀ।
ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 5 ਮਿੰਟ ਰੁਕੇਗੀ। ਇਸ ਨਾਲ ਊਨਾ ਤੋਂ ਦਿੱਲੀ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਯਕੀਨੀ ਤੌਰ ’ਤੇ ਇਹ ਟਰੇਨ ਇਕ ਵੱਡਾ ਤੋਹਫ਼ਾ ਹੋਵੇਗੀ।