ਜਲੰਧਰ ‘ਚ ਕੁੜੀ ਨੇ ਸ਼ਰੇਆਮ ਕੀਤੇ ਹਵਾਈ ਫਾਇਰ

ਜਲੰਧਰ– ਸੋਸ਼ਲ ਮੀਡੀਆ ’ਤੇ ਇਕ ਕੁੜੀ ਵੱਲੋਂ ਹਵਾਈ ਫਾਇਰ ਕਰਨ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗਾ ਕਿ ਵੀਡੀਓ ਖ਼ੁਦ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਜਾਂ ਕਿਸੇ ਹੋਰ ਨੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਇਕ ਕੁੜੀ ਹਵਾ ਵਿਚ ਫਾਇਰ ਕਰਦੀ ਵਿਖਾਈ ਦੇ ਰਹੀ ਹੈ। ਵੀਡੀਓ ਵਿਚ ਕੁੜੀ ਦੇ ਪਿਸਤੌਲ ਨਾਲ ਫਾਇਰ ਕਰਨ ਦੌਰਾਨ ਉਸ ਦੇ ਪਿੱਛੇ ਕਿਸੇ ਮਰਦ ਦੀ ਆਵਾਜ਼ ਵੀ ਆ ਰਹੀ ਹੈ, ਜਿਹੜਾ ਕਿ ਉਸ ਨੂੰ ਫਾਇਰ ਕਰਨ ਲਈ ਹੱਲਾਸ਼ੇਰੀ ਦੇ ਰਿਹਾ ਹੈ ਅਤੇ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਹੈ। ਇਹ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਕੁੜੀ ਜਲੰਧਰ ਦੇ ਇਕ ਵੱਡੇ ਟਰੈਵਲ ਏਜੰਟ ਦੀ ਰਿਸ਼ਤੇਦਾਰ ਹੈ, ਜਿਸ ਨੇ ਗੋਲ਼ੀ ਚਲਾਈ। ਜਿਹੜੇ ਹਥਿਆਰ ਨਾਲ ਉਹ ਗੋਲ਼ੀ ਚਲਾ ਰਹੀ ਹੈ, ਉਹ ਕਿਸੇ ਡਾਕਟਰ ਦਾ ਲਾਇਸੈਂਸੀ ਹਥਿਆਰ ਦੱਸਿਆ ਜਾ ਰਿਹਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁੜੀ ਐੱਨ. ਆਰ. ਆਈ. ਪਰਿਵਾਰ ਨਾਲ ਸੰਬੰਧਤ ਹੈ ਅਤੇ ਉਹ ਵੀ ਜਲਦ ਵਿਦੇਸ਼ ਜਾਣ ਵਾਲੀ ਹੈ। ਕੁੜੀ ਦਾ ਵੀਜ਼ਾ ਲੱਗਾ ਸੀ ਅਤੇ ਵਿਦੇਸ਼ ਜਾਣ ਦੀ ਖ਼ੁਸ਼ੀ ਵਿਚ ਉਸ ਨੇ ਹਵਾਈ ਫਾਇਰ ਕੀਤਾ। ਇਹ ਵੀਡੀਓ ਪੁਲਸ ਕੋਲ ਵੀ ਪਹੁੰਚ ਚੁੱਕੀ ਹੈ। ਇਸ ਸਬੰਧੀ ਉੱਚ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਸਾਫ਼ ਨਹੀਂ ਹੋ ਰਿਹਾ ਕਿ ਵੀਡੀਓ ਕਿਥੋਂ ਦਾ ਹੈ ਅਤੇ ਗੋਲ਼ੀ ਚਲਾਉਣ ਵਾਲੀ ਲੜਕੀ ਕੌਣ ਹੈ? ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਕਿਸ ਇਲਾਕੇ ਦੀ ਵੀਡੀਓ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *