ਸ਼੍ਰੋਮਣੀ ਅਕਾਲੀ ਦਲ ਦਾ ਐਲਾਨ, ਪਾਰਟੀ ‘ਚ ਇਕ ਪਰਿਵਾਰ, ਇਕ ਟਿਕਟ ਫ਼ਾਰਮੂਲਾ ਲਾਗੂ

sukhbir/nawanpunjab.com

ਚੰਡੀਗੜ੍ਹ, 2 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਇਕ ਪਰਿਵਾਰ, ਇਕ ਟਿਕਟ ਫ਼ਾਰਮੂਲੇ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਸੰਸਦੀ ਬੋਰਡ ਬਣਾਇਆ ਜਾਵੇਗਾ। ਇਹ ਬੋਰਡ ਤੈਅ ਕਰੇਗਾ ਕਿ ਕਿਸ ਖ਼ੇਤਰ ਤੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ। ਇਹ ਬੋਰਡ ਪਾਰਟੀ ਪ੍ਰਧਾਨ ਨੂੰ ਉਮੀਦਵਾਰਾਂ ਦੇ ਨਾਂ ਦਾ ਸੁਝਾਅ ਦੇਵੇਗਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ੇਤਰੀ ਪਾਰਟੀ ਹੋਣ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ।ਅਕਾਲੀ ਦਲ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਪੰਜਾਬ ਤਾਂ ਹੀ ਤਰੱਕੀ ਕਰੇਗਾ ਜੇ ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣਗੇ। ਸਾਡੇ ਲਈ ਪੰਜਾਬ ਦੀ ਅਮਨ-ਸ਼ਾਂਤੀ ਸਭ ਤੋਂ ਜ਼ਰੂਰੀ ਹੈ ਨਾ ਕਿ ਸਰਕਾਰ ਬਣਾਉਣਾ।

ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਦੇ ਪਰਿਵਾਰ ‘ਚੋਂ ਕਿਸੇ ਨੂੰ ਵੀ ਸਰਕਾਰ ‘ਚ ਕੋਈ ਥਾਂ ਨਹੀਂ ਮਿਲੇਗੀ। ਪਛੜੇ ਵਰਗ ਦੇ ਲੋਕਾਂ ਨੂੰ ਸੰਗਠਨ ‘ਚ ਥਾਂ ਮਿਲੇਗੀ। ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਕੋਈ ਚੋਣ ਨਹੀਂ ਲੜੇਗਾ। ਜੇਕਰ ਚੋਣ ਲੜਨੀ ਹੈ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਵੇਗਾ। ਚੋਣਾਂ ‘ਚ 50 ਫ਼ੀਸਦੀ ਸੀਟਾਂ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਰਾਖਵੀਆਂ ਹੋਣਗੀਆਂ। ਕੌਰ ਕਮੇਟੀ ‘ਚ ਨੌਜਵਾਨ ਆਗੂਆਂ ਤੇ ਔਰਤਾਂ ਨੂੰ ਯੋਗ ਸਥਾਨ ਮਿਲੇਗਾ।

Leave a Reply

Your email address will not be published. Required fields are marked *