ਜੋ ਡਰਪੋਕ ਹਨ, ਉਹ ਪਾਰਟੀ ਛੱਡ ਕੇ ਚਲੇ ਜਾਣ : ਰਾਹੁਲ ਗਾਂਧੀ

rahul gndhi/nawanpunjab.com

ਨਵੀਂ ਦਿੱਲੀ, 17 ਜੁਲਾਈ (ਦਲਜੀਤ ਸਿੰਘ)- ਪੰਜਾਬ ਕਾਂਗਰਸ ’ਚ ਜਿੱਥੇ ‘ਕਲੇਸ਼’ ਖ਼ਤਮ ਨਹੀਂ ਹੋਇਆ ਹੈ, ਉੱਥੇ ਹੀ ਕਾਂਗਰਸ ’ਚ ਇਕ ਹੋਰ ਕਲੇਸ਼ ਸ਼ੁਰੂ ਹੋ ਗਿਆ ਹੈ। ਇਸ ਦੀ ਮੁੱਖ ਵਜ੍ਹਾ ਰਾਹੁਲ ਗਾਂਧੀ ਦਾ ਬਿਆਨ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਹੀ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਡਰਪੋਕ ਹਨ, ਆਰ. ਐੱਸ. ਐੱਸ. ਦੇ ਆਦਮੀ ਹਨ, ਉਹ ਕਾਂਗਰਸ ਛੱਡ ਕੇ ਚਲੇ ਜਾਣ, ਅਜਿਹੇ ਲੋਕਾਂ ਦੀ ਲੋੜ ਨਹੀਂ ਹੈ। ਵੱਡਾ ਸਵਾਲ ਇਹ ਹੈ ਕਿ ਰਾਹੁਲ ਦੇ ਨਿਸ਼ਾਨੇ ’ਤੇ ਆਖ਼ਰਕਾਰ ਕਾਂਗਰਸ ਦਾ ਕਿਹੜਾ ਆਗੂ ਹੈ? ਦਰਅਸਲ ਰਾਹੁਲ ਨੇ ਸੋਸ਼ਲ ਮੀਡੀਆ ਸੈੱਲ ਦੇ ਵਲੰਟਰੀਅਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਹੁਤ ਲੋਕ ਹਨ, ਜੋ ਡਰ ਨਹੀਂ ਰਹੇ ਹਨ। ਉਹ ਕਾਂਗਰਸ ਦੇ ਬਾਹਰ ਹਨ। ਉਹ ਸਾਰੇ ਸਾਡੇ ਹਨ ਅਤੇ ਉਨ੍ਹਾਂ ਨੂੰ ਅੰਦਰ ਲਿਆਉਣਾ ਚਾਹੀਦਾ ਹੈ। ਜੋ ਸਾਡੇ ਇੱਥੇ ਡਰ ਰਹੇ ਹਨ, ਉਨ੍ਹਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ, ਚਲੋ ਜਾਓ। ਆਰ. ਐੱਸ. ਐੱਸ. ਦੇ ਹੋ, ਦੌੜ ਜਾਓ, ਮਜੇ ਲਓ। ਜ਼ਰੂਰਤ ਨਹੀਂ ਹੈ ਤੁਹਾਡੀ। ਸਾਨੂੰ ਨਿਡਰ ਲੋਕ ਚਾਹੀਦੇ ਹਨ, ਇਹ ਸਾਡੀ ਵਿਚਾਰਧਾਰਾ ਹੈ।

ਹੁਣ ਸਵਾਲ ਉੱਠ ਰਹੇ ਹਨ ਕਿ ਰਾਹੁਲ ਨੇ ਤਿੱਖਾ ਹਮਲਾ ਕਿਸ ’ਤੇ ਕੀਤਾ? ਦਰਅਸਲ ਹਾਲ ਹੀ ’ਚ ਜੀ-23 ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਜਿਿਤਨ ਪ੍ਰਸਾਦ ਨੇ ਭਾਜਪਾ ਦਾ ਪੱਲਾ ਫੜਿਆ। ਉੱਥੇ ਹੀ ਰਾਹੁਲ ਦੇ ਕਰੀਬੀ ਦੋਸਤ ਜੋਤੀਰਾਦਿਿਤਆ ਸਿੰਧੀਆ, ਜੋ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਪਾਹੀ ਹੋ ਗਏ ਹਨ। ਸਿੰਧੀਆ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਮੋਦੀ ਕੈਬਨਿਟ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਦੀ ਕਮਾਨ ਦਿੱਤੀ ਗਈ ਹੈ।

Leave a Reply

Your email address will not be published. Required fields are marked *