ਖੇਮਕਰਨ, 16 ਜੁਲਾਈ (ਦਲਜੀਤ ਸਿੰਘ)- ਸਰਹੱਦੀ ਖੇਤਰ ਅੰਦਰ ਸੋਕੇ ਦੀ ਮਾਰ ਝੱਲ ਰਹੇ ਕਿਸਾਨਾਂ ਨੇ ਸਰਹੱਦੀ ਖੇਤਰ ‘ਚ ਪੈਂਦੇ ਕਸੂਰੀ ਨਾਲੇ ਰਾਹੀਂ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਪਿੰਡ ਠੱਟੀ ਜੈਮਲ ਸਿੰਘ ਵਿਖੇ ਕਸੂਰੀ ਨਾਲੇ ‘ਤੇ ਬਣੇ ਹੈਂਡ ਵਰਕਸ ਤੇ ਆਪ ਪਾਰਟੀ ਨਾਲ ਸਬੰਧਿਤ ਬਾਰਡਰ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਭੂਰਾ ਦੀ ਅਗਵਾਈ ‘ਚ ਸਰਹੱਦੀ ਪਿੰਡਾ ਦੇ ਕਿਸਾਨਾਂ ਨੇ ਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਦਰਾਂ ਦੀ ਚੱਲ ਰਹੀ ਮੁਰੰਮਤ ਕਾਰਨ ਕਾਮਯਾਬੀ ਨਹੀ ਮਿਲੀ।
ਕਿਸਾਨਾਂ ਨੇ ਦਸਿਆ ਕਿ ਇਸ ਨਾਲੇ ਰਾਹੀਂ ਰੋਜ਼ਾਨਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ ਅਸੀਂ ਅਨੇਕਾਂ ਵਾਰ ਪ੍ਰਸ਼ਾਸਨ ਨੂੰ ਪਾਣੀ ਬੰਦ ਕਰ ਕੇ ਡਿਫੈਂਸ ਡਰੇਨਾਂ ਤੇ ਕਿਸਾਨਾਂ ਨੂੰ ਵਰਤਣ ਲਈ ਇਜਾਜ਼ਤ ਦੇਣ ਦੀਆਂ ਬੇਨਤੀਆਂ ਕੀਤੀਆਂ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ।