ਸ੍ਰੀ ਮੁਕਤਸਰ ਸਾਹਿਬ, 1 ਅਗਸਤ- ਮੁਕਤਸਰ ਦੇ ਰਹਿਣ ਵਾਲੇ ਰਣਜੀਤ ਰਾਣਾ ਕਤਲ ਕਾਂਡ ਵਿਚ ਮਲੋਟ ਥਾਣਾ ਸਦਰ ਦੀ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਲਿਆ 4 ਦਿਨ ਦਾ ਰਿਮਾਂਡ ਅੱਜ ਪੂਰਾ ਹੋਣ ‘ਤੇ ਉਸ ਨੂੰ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਮਾਨਯੋਗ ਜੱਜ ਸਾਹਿਬ ਨੇ ਸਾਰਿਆਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ।
ਫ਼ਰੀਦਕੋਟ ਅਤੇ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਦੀ ਮੰਗ ਕੀਤੀ ਸੀ ਤੇ ਮੋਗਾ ਪੁਲਿਸ ਨੂੰ ਮਾਨਯੋਗ ਅਦਾਲਤ ਤੋਂ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ।