16 ਜੁਲਾਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 4 ਹਜ਼ਾਰ ਸਕੂਲਾਂ ‘ਚ ਗੱਲ ਕਰਨਗੇ ਮੁੱਖ ਮੰਤਰੀ ਪੰਜਾਬ

amrinder singh/nawanpunjab.com

ਐੱਸ. ਏ. ਐੱਸ. ਨਗਰ,15 ਜੁਲਾਈ (ਦਲਜੀਤ ਸਿੰਘ)- ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਵਿਲੱਖਣ ਸਿਖਲਾਈ ਮਡੀਊਲ ਦੇ ਲਾਂਚ ਕਰਨ ਮੌਕੇ ਮੁੱਖ ਮੰਤਰੀ ਪੰਜਾਬ ਕੱਲ੍ਹ 16 ਜੁਲਾਈ ਨੂੰ ਸਕੂਲਾਂ ਨਾਲ ਵੀਡੀਓ ਕਾਨਫਰੰਸਿੰਗ ਕਰਨਗੇ।

ਇਸ ਮੌਕੇ ਮੁੱਖ ਮੰਤਰੀ ਵਲੋਂ 2500 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਬੰਧਿਤ ਸਕੂਲਾਂ ਦੇ ਕੰਪਿਊਟਰ ਫੈਕਲਟੀਜ਼ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਇੰਟਰਨੈੱਟ ਵਿਚ ਕੋਈ ਖ਼ਰਾਬੀ ਆ ਰਹੀ ਹੈ ਤਾਂ ਉਸ ਨੂੰ ਸਮੇਂ ਸਿਰ ਠੀਕ ਕਰਵਾ ਲਿਆ ਜਾਵੇ।

Leave a Reply

Your email address will not be published. Required fields are marked *