ਚੰਡੀਗਡ਼੍ਹ : ਪੰਜਾਬ ਦੇ ਖੇਤੀਬਾਡ਼ੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਚੰਡੀਗਡ਼੍ਹ ਵਿਚ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਦੌਰਾਨ ਕਿਸਾਨਾਂ ਨੇ ਮੰਤਰੀ ਨੂੰ ਕਿਸਾਨ ਮੰਗ ਪੱਤਰ ਸੌਂਪਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਭਰਾਵਾਂ ਨੇ ਜੋ 56 ਮੁੱਦੇ ਰੱਖੇ ਹਨ, ਉਹ ਕਿਸਾਨਾਂ ਦੇ ਨਾਲ ਨਾਲ ਪੰਜਾਬ ਨਾਲ ਵੀ ਸਬੰਧਤ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ MSP ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ , ਖੇਤੀਬਾੜੀ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ। ਆਪ ਦੇ ਸਾਰੇ ਰਾਜ ਸਭਾ ਮੈਂਬਰ ਕਿਸਾਨ ਮੁੱਦੇ ‘ਤੇ ਗੱਲ ਕਰਨਗੇ।
ਜੇ ਕਿਸਾਨ ਕੇਂਦਰ ਖਿਲਾਫ ਅੰਦੋਲਨ ਸ਼ੁਰੂ ਕਰਦੇ ਹਨ ਤਾਂ ਪੰਜਾਬ ਸਰਕਾਰ 200 ਫੀਸਦੀ ਮਦਦ ਕਰੇਗੀ। ਧਾਲੀਵਾਲ ਨੇ ਕਿਹਾ ਕਿ 27 ਜੁਲਾਈ ਤੱਕ ਗੰਨੇ ਦੀ ਅਦਾਇਗੀ ਦਾ ਭੁਗਤਾਨ ਕਰ ਦੇਵੇਗੀ।
ਸਹਿਕਾਰਤਾ ਵਿਭਾਗ ਨੂੰ 300 ਕਰੋੜ ਦੇਣਾ ਹੈ ਇਹ ਤਿੰਨ ਕਿਸ਼ਤਾਂ ਵਿਚ ਅਦਾ ਕੀਤਾ ਜਾਵੇਗਾ। ਪਹਿਲੀ ਕਿਸ਼ਤ 30 ਜੁਲਾਈ ਤੱਕ 100 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ।