ਅੰਮ੍ਰਿਤਸਰ, 9 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਆਪਣੇ ਪੁੱਤ ਵਲੋਂ ਮੁੜ ਵਿਆਹ ਕਰਵਾਉਣ ਬਾਅਦ ਅੱਜ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਤੇ ਸ਼ੁਕਰਾਨਾ ਅਦਾ ਕੀਤਾ। ਉਨ੍ਹਾਂ ਦੀ ਇਛਾ ਸੀ ਕਿ ਉਨ੍ਹਾਂ ਦਾ ਮੁੜ ਵਿਆਹ ਕਰਵਾਏ।
ਮਾਨ ਵਿਆਹ ਕਰਵਾ ਕੇ ਮਾਤਾ ਦੀ ਇੱਛਾ ਪੂਰੀ ਕਰ ਦਿੱਤੀ ਹੈ ਤੇ ਇਸ ਕਰਕੇ ਉਹ ਸ਼ੁਕਰਾਨਾ ਅਦਾ ਕਰਨ ਆਏ ਸਨ। ਇਸ ਮੌਕੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਮੀਡੀਆ ਨੂੰ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ।