ਨਵੀਂ ਦਿੱਲੀ, 1 ਜੂਨ- ਤੇਲ ਕੰਪਨੀ ਇੰਡੇਨ ਨੇ ਅੱਜ ਤੋਂ 19 ਕਿਲੋਗ੍ਰਾਮ ਦੇ ਐੱਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ‘ਚ 135 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਮਹਿੰਗਾਈ ਦੇ ਇਸ ਦੌਰ ‘ਚ ਇੱਕ ਵੱਡੀ ਰਾਹਤ ਹੈ, ਅੱਜ ਤੋਂ ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਇੰਡੇਨ ਦਾ ਐੱਲ.ਪੀ.ਜੀ. ਗੈਸ ਸਿਲੰਡਰ ਅੱਜ ਤੋਂ 135 ਰੁਪਏ ਸਸਤਾ ਹੋ ਗਿਆ ਹੈ।
ਹੁਣ 19 ਕਿਲੋ ਦਾ ਸਿਲੰਡਰ ਦਿੱਲੀ ‘ਚ 2354 ਦੀ ਬਜਾਏ 2219, ਕੋਲਕਾਤਾ ‘ਚ 2454 ਦੀ ਬਜਾਏ 2322, ਕੋਲਕਾਤਾ ‘ਚ 2306 ਦੀ ਬਜਾਏ 2171.50 ਰੁਪਏ ਹੈ। ਮੁੰਬਈ ਅਤੇ ਚੇਨਈ ‘ਚ ਇਹ 2507 ਦੀ ਬਜਾਏ 2373 ਰੁਪਏ ‘ਚ ਵਿਕੇਗਾ।