ਫਰੀਦਕੋਟ, 17 ਮਈ– ਫਰੀਦਕੋਟ ਪੁਲਸ ਵਲੋਂ ਮੁਹਾਲੀ ਬੰਬ ਧਮਾਕੇ ਦੇ ਸ਼ੱਕੀ ਨਿਸ਼ਾਨ ਸਿੰਘ ਬੀਤੇ ਦਿਨੀਂ ਫਰੀਦਕੋਟ ’ਚ ਦਰਜ ਨਾਜਾਇਜ਼ ਅਸਲਾ ਤਸਕਰੀ ਮਾਮਲੇ ’ਚ ਗ੍ਰਿਫ਼ਤਾਰ ਕਰ 5 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਜਿਸ ਦਾ ਅੱਜ ਰਿਮਾਂਡ ਖ਼ਤਮ ਹੋਣ ’ਤੇ ਫਰੀਦਕੋਟ ਪੁਲਸ ਵਲੋਂ ਉਸ ਨੂੰ ਮੁੜ ਤੋਂ ਫਰੀਦਕੋਟ ਅਦਾਲਤ ’ਚ ਪੇਸ਼ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਤੋਂ ਪੁੱਛਗਿਛ ਦੇ ਅਧਾਰ ’ਤੇ ਹੀ ਕੁਝ ਬਰਾਮਦਗੀਆਂ ਨੂੰ ਲੈ ਕੇ ਫਰੀਦਕੋਟ ਪੁਲਸ ਵਲੋਂ ਨਿਸ਼ਾਨ ਸਿੰਘ ਦੇ ਪੁਲਸ ਰਿਮਾਂਡ ’ਚ ਵਾਧੇ ਦੀ ਕੀਤੀ ਗਈ ਮੰਗ ਨੂੰ ਮੰਨਦਿਆਂ ਮਾਨਯੋਗ ਅਦਾਲਤ ਵਲੋਂ ਨਿਸ਼ਾਨ ਸਿੰਘ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਪਹਿਲਾਂ ਗ੍ਰਿ੍ਫ਼ਤਾਰ ਕੀਤੇ ਗਏ ਕੁਲਦੀਪ ਕੀਪੇ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜਿਆ ਗਿਆ।