ਸਿਰਸਾ, 8 ਜੁਲਾਈ (ਪ੍ਰਭੂ ਦਿਆਲ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵੱਧੀਆਂ ਕੀਮਤਾਂ ਦੇ ਖ਼ਿਲਾਫ਼ ਕਿਸਾਨਾਂ ਨੇ ਆਪਣੇ ਟਰੈਕਟਰ ਤੇ ਹੋਰ ਵਾਹਨ ਸੜਕ ਕੰਢੇ ਖੜ੍ਹੇ ਕਰਕ ਜੋਰਦਾਰ ਪ੍ਰਦਰਸ਼ਨ ਕੀਤਾ। ਕਿਸਾਨ ਏਕਤਾ ਨਾਲ ਸ਼ੁਰੂ ਹੋਇਆ ਇਹ ਵਿਰੋਧ ਪ੍ਰਦਰਸ਼ਨ ਵਾਹਨਾਂ ਨੇ ਹੋਰਨ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਨਾਲ ਸਮਾਪਤ ਹੋਇਆ। ਦਸ ਤੋਂ ਬਾਰਾਂ ਵਜੇ ਤੱਕ ਆਪਣੇ ਵਾਹਨਾਂ ਨੂੰ ਸੜਕ ਕੰਢੇ ਖੜਾ ਕਰਕੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕਰਦੇ ਰਹੇ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਕਿਸਾਨ ਆਪਣੇ ਟਰੈਕਟਰ ਤੇ ਵਾਹਨ ਲੈ ਕੇ ਸੜਕਾਂ ’ਤੇ ਆ ਗਏ। ਕਿਸਾਨਾਂ ਨੇ ਟਰੈਕਟਰ ਦੇ ਵਾਹਨ ਸੜਕਾਂ ਦੇ ਕੰਢੇ ਖੜ੍ਹੇ ਕਰਕੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕਰਦਿਆਂ ਜਿਥੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਉਥੇ ਹੀ ਪੈਟਰੋਲ ਡੀਜ਼ਲ, ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੇ ਮਹਿੰਗਾਈ ਨੂੰ ਘਟ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਉੱਠ ਮਗਰ ਵਾਹਨ ਬੰਨ੍ਹ ਕੇ ਜਿਥੇ ਬਾਜ਼ਾਰ ਵਿੱਚ ਖਿਚਿਆ ਉਥੇ ਹੀ ਕਈ ਵਾਹਨਾਂ ਨੂੰ ਧੱਕਾ ਲਾ ਕੇ ਵੀ ਬਾਜ਼ਾਰਾਂ ਵਿੱਚ ਘੁਮਾਇਆ ਗਿਆ।x
ਕਿਸਾਨ ਸਭਾ ਨਾਲ ਜੁੜੇ ਕਿਸਾਨਾਂ ਨੇ ਬਰਨਾਲਾ ਰੋਡ ’ਤੇ ਡਿਪਟੀ ਕਮਿਸ਼ਨਰ ਦੇ ਘਰ ਦੇ ਸਾਹਮਣੇ ਮਨੁੱਖੀ ਚੈਨ ਬਣਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਨਾਲ ਨਾਲ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਕੀਤੀ।
ਪ੍ਰਦਬਸ਼ਨਕਾਰੀਆਂ ਵਿੱਚ ਮਹਿਲਾਵਾਂ ਨੇ ਵੀ ਸ਼ਿਕਰਤ ਕੀਤੀ।