ਕਾਲੀ ਮਾਤਾ ਮੰਦਰ ਦੇ ਅੰਦਰ ਤਕ ਪੁੱਜੇ ਖ਼ਾਲਿਸਤਾਨੀ ਸਮਰਥਕ, ਚੱਲੀਆਂ ਤਲਵਾਰਾਂ ਤੇ ਇੱਟਾਂ, ਸ਼ਿਵ ਸੈਨਾ ਵਰਕਰ ਤੇ SHO ਜ਼ਖ਼ਮੀ, SSP ਨੇ ਕੀਤੇ ਹਵਾਈ ਫਾਇਰ, ਮਾਹੌਲ ਤਣਾਅਪੂਰਨ

fireingh/nawanpunjab.com

ਪਟਿਆਲਾ, 29 ਅਪ੍ਰੈਲ (ਬਿਊਰੋ)- ਪਟਿਆਲਾ ਦੇ ਆਰੀਆ ਸਮਾਜ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਗਰਮ ਖਿਆਲੀ ਦਾ ਪੁਤਲਾ ਫੂਕਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਸੀ। ਇਸ ਦੀ ਭਿਣਕ ਲੱਗਦਿਆਂ ਹੀ ਮੌਕੇ ‘ਤੇ ਪੁੱਜੇ ਖ਼ਾਲਿਸਤਾਨੀ ਵਰਕਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਦੋਵੇਂ ਧਿਰ ਆਹਮੋ-ਸਾਹਮਣੇ ਹੋ ਗਏ। ਹਾਲਾਂਕਿ ਸਥਿਤੀ ਨੂੰ ਕਾਬੂ ਕਰਨ ਲਈ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਦੋਵਾਂ ਧਿਰਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ। ਪਰ ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੋਇਆ

ਇਸ ਤੋਂ ਬਾਅਦ ਗਰਮ ਖਿਆਲੀ ਸ੍ਰੀ ਕਾਲੀ ਮਾਤਾ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚੇ। ਦੋਵੇਂ ਧਿਰਾਂ ਵਿਚਕਾਰ ਖ਼ੂਬ ਇੱਟਾਂ-ਰੋੜੇ ਚੱਲੇ। ਇਕ ਹਿੰਦੂ ਨੇਤਾ ‘ਤੇ ਤੇਜ਼ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਹੋਇਆ। ਗਰਮ ਖਿਆਲੀਆਂ ਨੂੰ ਰੋਕਣ ਲੱਗਿਆਂ SHO ਕਰਨਵੀਰ ਸਿੰਘ ਦੇ ਹੱਥ ‘ਤੇ ਤਲਵਾਰ ਲੱਗੀ ਹੈ। SSP ਨਾਨਕ ਸਿੰਘ ਨੇ ਸਥਿਤੀ ਕਾਬੂ ਹੇਠ ਕਰਨ ਲਈ ਹਵਾਈ ਫਾਇਰ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਕੁਝ ਵੈੱਬ ਚੈਨਲ SHO ਦਾ ਹੱਥ ਵੱਢੇ ਜਾਣ ਦੀ ਖਬਰ ਚਲਾ ਰਹੇ ਹਨ ਜਿਸ ਨੂੰ ਡੀਸੀ ਪਟਿਆਲਾ ਨੇ ਨਿਰਾਧਾਰ ਦੱਸਿਆ ਹੈ।

Leave a Reply

Your email address will not be published. Required fields are marked *