ਐਸ. ਏ. ਐਸ. ਨਗਰ 27 ਅਪ੍ਰੈਲ (ਬਿਊਰੋ)- ਬਾਰ੍ਹਵੀਂ ਸ਼੍ਰੇਣੀ ਦੀ ਪੰਜਾਬ ਦਾ ਇਤਿਹਾਸ ਪੁਸਤਕ ਵਿਚ ਸਿੱਖ ਇਤਿਹਾਸ ਨੂੰ ਤੋੜ – ਮੋੜ ਕੇ ਪੇਸ਼ ਕਰਨ ਵਾਲੇ ਲੇਖਕਾਂ ਤੇ ਛਾਪਣ ਵਾਲੇ ਪਬਲਿਸ਼ਰਾਂ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇਣ ਵਾਲੇ ਬੋਰਡ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਅੱਜ ਸਿੱਖ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿੱਦਿਆ ਭਵਨ ਦੇ ਦੋਵੇਂ ਗੇਟ ਬੰਦ ਕਰ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਗੇਟ ਬੰਦ ਹੋਣ ਦੇ ਚਲਦਿਆਂ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰਾਂ ਵਿਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮ ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ | ਇਸ ਮੌਕੇ ‘ਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਚੁੱਕੇ ਹਨ |
Related Posts
ਇਨੈਲੋ ਨੇ ‘ਸਿਆਸੀ ਰਾਜਧਾਨੀ’ ਡੱਬਵਾਲੀ ’ਤੇ ਦਹਾਕੇ ਮਗਰੋਂ ਲਹਿਰਾਇਆ ਜੇਤੂ ਪਰਚਮ
ਡੱਬਵਾਲੀ,ਚੌਟਾਲਾ ਖਾਨਦਾਨ ਦੇ ਤਿੰਨ ਉਮੀਦਵਾਰਾਂ ਵਿੱਚ ਬੇਹੱਦ ਫਸਵੇਂ ਮੁਕਾਬਲੇ ‘ਚ ਇਨੈਲੋ ਨੇ ਆਪਣੀ ਜੱਦੀ ਸੀਟ ਡੱਬਵਾਲੀ ਨੂੰ ਜਿੱਤ ਲਿਆ ਹੈ।…
Canada: ਮੰਦਰ ਦੇ ਬਾਹਰ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਪੀਲ ਪੁਲੀਸ ਅਧਿਕਾਰੀ ਮੁਅੱਤਲ
ਕੈਨੇਡਾ, Canada: ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਐਤਵਾਰ ਨੂੰ ਹੋਏ ਪ੍ਰਦਰਸ਼ਨ ਦੇ ਵੀਡੀਓ ਵਿੱਚ ਪਛਾਣ ਹੋਣ ਤੋਂ ਬਾਅਦ ਇਕ…
ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਅਧਿਕਾਰੀਆਂ ਨਾਲ ਵੱਡੀ ਬੈਠਕ
ਚੰਡੀਗੜ੍ਹ, 9 ਮਈ- ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਅਧਿਕਾਰੀਆਂ ਨਾਲ 11 ਵਜੇ ਵੱਡੀ ਬੈਠਕ ਹੋਵੇਗੀ | ਇਹ ਮੀਟਿੰਗ…