ਨਵੀਂ ਦਿੱਲੀ, 15 ਅਪ੍ਰੈਲ (ਬਿਊਰੋ)- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਘੋਸ਼ਣਾ ਕੀਤੀ ਕਿ ਮਿਸਰ ਨੇ ਭਾਰਤ ਨੂੰ ਕਣਕ ਸਪਲਾਇਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਟਵਿੱਟਰ ‘ਤੇ ਕੇਂਦਰੀ ਮੰਤਰੀ ਨੇ ਕਿਹਾ, “ਭਾਰਤੀ ਕਿਸਾਨ ਦੁਨੀਆ ਨੂੰ ਭੋਜਨ ਦੇ ਰਹੇ ਹਨ। ਮਿਸਰ ਨੇ ਭਾਰਤ ਨੂੰ ਕਣਕ ਦੇ ਸਪਲਾਇਰ ਵਜੋਂ ਮਾਨਤਾ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਦਮ ਚੁੱਕੇ ਹਨ ਕਿਉਂਕਿ ਵਿਸ਼ਵ ਇਕ ਸਥਿਰ ਖੁਰਾਕ ਸਪਲਾਈ ਲਈ ਭਰੋਸੇਯੋਗ ਵਿਕਲਪਕ ਸਰੋਤਾਂ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਦੁਨੀਆ ਦੀ ਸੇਵਾ ਕਰਨ ਲਈ ਤਿਆਰ ਹਾਂ।