ਸੰਗਰੂਰ, 6 ਅਪ੍ਰੈਲ – ਭਾਰਤੀ ਜਨਤਾ ਪਾਰਟੀ ਅੱਜ ਆਪਣਾ 42 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 1980 ‘ਚ ਅੱਜ ਦੇ ਹੀ ਦਿਨ ਹੋਈ ਸੀ। ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਮਨਿੰਦਰ ਕਪਿਆਲ ਅਤੇ ਮਨਦੀਪ ਜੱਗੀ ਨੇ ਦੱਸਿਆ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਵਲੋਂ 1951 ‘ਚ ਸਥਾਪਤ ਭਾਰਤੀ ਜਨ ਸੰਘ ਤੋਂ ਇਸ ਨਵੀਂ ਪਾਰਟੀ ਦਾ ਜਨਮ ਹੋਇਆ। 1977 ਵਿਚ ਐਮਰਜੈਂਸੀ ਦੇ ਐਲਾਨ ਤੋਂ ਬਾਅਦ ਜਨ ਸੰਘ ਦਾ ਕਈ ਹੋਰ ਦਲਾਂ ‘ਚ ਸ਼ਮੂਲੀਅਤ ਹੋਈ ਅਤੇ ਜਨਤਾ ਪਾਰਟੀ ਦਾ ਉਦੈ ਹੋਇਆ। ਪਾਰਟੀ ਨੇ 1977 ਦੀਆਂ ਆਮ ਚੋਣਾਂ ‘ਚ ਕਾਂਗਰਸ ਤੋਂ ਸੱਤਾ ਖੋਹ ਲਈ ਅਤੇ 1980 ਵਿਚ ਜਨਤਾ ਪਾਰਟੀ ਨੂੰ ਭੰਗ ਕਰ ਕੇ ਭਾਰਤੀ ਭਾਜਪਾ ਪਾਰਟੀ ਦੀ ਨੀਂਹ ਰੱਖੀ ਗਈ। ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਤੋਂ ਹੁੰਦੇ ਹੋਏ ਅੱਜ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਤਕ ਪਹੁੰਚ ਗਈ ਹੈ ਅਤੇ ਮੌਜੂਦਾ ਸਮੇਂ ਵਿਚ ਪਾਰਟੀ ਦੀ ਕਮਾਨ ਜੇ. ਪੀ. ਨੱਢਾ ਦੇ ਹੱਥਾਂ ‘ਚ ਹੈ।
Related Posts
ਸਲਮਾਨ ਖ਼ਾਨ ਨੂੰ ਮਾਰਨ ਲਈ ਦਿੱਤੀ ਗਈ ਸੀ 25 ਲੱਖ ਦੀ ਸੁਪਾਰੀ, ਛੇਵਾਂ ਮੁਲਜ਼ਮ ਗ੍ਰਿਫ਼ਤਾਰ
ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਸਾਜ਼ਿਸ਼ ਦੇ ਸਿਲਸਿਲੇ ’ਚ ਪਨਵੇਲ ਪੁਲਿਸ ਨੇ ਛੇਵੇਂ ਮੁਲਜ਼ਮ ਸੁਖਵਿੰਦਰ ਸਿੰਘ…
ਅਯੁੱਧਿਆ ਵਿਚ ਅੱਜ ਪਹਿਲੀ ਵਾਰ ਹੋਵੇਗੀ ਰਾਜ ਮੰਤਰੀ ਮੰਡਲ ਦੀ ਮੀਟਿੰਗ
ਲਖਨਊ, 9 ਨਵੰਬਰ- ਅਯੁੱਧਿਆ ’ਚ ਅੱਜ ਹੋਣ ਵਾਲੀ ਉੱਤਰ ਪ੍ਰਦੇਸ਼ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ…
ਖੇਤੀ ਕਾਨੂੰਨਾਂ ਵਿਰੁੱਧ ਰਾਹੁਲ ਦੀ ਅਗਵਾਈ ‘ਚ ਕਾਂਗਰਸ ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ, 22 ਜੁਲਾਈ (ਦਲਜੀਤ ਸਿੰਘ)- ਕਾਂਗਰਸ ਦੇ ਸੰਸਦ ਮੈਂਬਰਾਂ ਨੇ ਤਿੰਨਾਂ ਕੇਂਦਰੀ ਖੇਤਰੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ…