ਗੋਡਾ : ਝਾਰਖੰਡ ਦੇ ਗੋਡਾ ‘ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਦਾ ਹੈਲੀਕਾਪਟਰ ਫਸ ਗਿਆ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ATC ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰਾਹੁਲ ਦਾ ਹੈਲੀਕਾਪਟਰ ਅੱਧੇ ਘੰਟੇ ਤੱਕ ਗੋਡਾ ‘ਚ ਖੜ੍ਹਾ ਰਿਹਾ। ਇਸ ਦੇ ਨਾਲ ਹੀ ਕਾਂਗਰਸ ਨੇ ਦੋਸ਼ ਲਾਇਆ ਕਿ ਪੀਐਮ ਮੋਦੀ ਦੀ ਮੀਟਿੰਗ ਕਾਰਨ ਰਾਹੁਲ ਦੇ ਹੈਲੀਕਾਪਟਰ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਮੀਟਿੰਗ ਗੋਡਾ ਦੇ ਮਹਾਗਮਾ ਵਿਧਾਨ ਸਭਾ ਖੇਤਰ ਦੇ ਬਲਬੱਡਾ ਹਾਈ ਸਕੂਲ ਦੇ ਮੈਦਾਨ ‘ਚ ਹੋਈ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਮੀਟਿੰਗ ਵਾਲੀ ਥਾਂ ‘ਤੇ ਰੋਕ ਦਿੱਤਾ ਗਿਆ ਹੈ। ਭੀੜ ਵੀ ਰਾਹੁਲ ਦੇ ਨਾਲ ਖੜ੍ਹੀ ਹੈ। ਮਹਾਗਮਾ ਤੋਂ ਕਾਂਗਰਸ ਦੀ ਉਮੀਦਵਾਰ ਦੀਪਿਕਾ ਪਾਂਡੇ ਸਿੰਘ ਨੇ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਰੋਕਣ ਲਈ ਕੇਂਦਰੀ ਏਜੰਸੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ।